CLEAR study animation
ਇਹ ਛੋਟੀ ਐਨੀਮੇਸ਼ਨ ਵੱਖ-ਵੱਖ ਪੋਜ਼ੀਸ਼ਨਾਂ ਦੀ ਵਿਆਖਿਆ ਕਰਦੀ ਹੈ। ਜਿਸਨੂੰ ਤੁਸੀਂ ਸਰਵਾਈਕਲ ਸਕ੍ਰੀਨਿੰਗ ਟੈਸਟ ਲਈ ਚੁਣ ਸਕਦੇ ਹੋ।
ਹਰ ਵਿਅਕਤੀ ਵੱਖਰਾ ਹੁੰਦਾ ਹੈ।
ਸਾਡੇ ਸਭ ਦੇ ਸਰੀਰ ਵੱਖਰੇ ਹਨ, ਅਤੇ ਸਾਡੀਆਂ ਸਭ ਦੀਆਂ ਜ਼ਰੂਰਤਾਂ ਵੀ ਵੱਖ-ਵੱਖ ਹਨ।
ਪਰ ਹਰ ਉਹ ਵਿਅਕਤੀ ਜਿਸਦਾ ਸਰਵਿਕਸ ਹੈ ਅਤੇ ਜਿਸਦੀ ਉਮਰ 25 ਸਾਲ ਤੋਂ ਵੱਧ ਹੈ, ਭਾਵੇਂ ਉਹ ਕਿਵੇਂ ਵੀ ਦਿੱਸਦੇ ਹੋਣ ਜਾਂ ਆਪਣੀ ਪਹਿਚਾਣ ਕਿਵੇਂ ਵੀ ਕਰਦੇ ਹੋਣ, ਉਹਨਾਂ ਨੂੰ ਸਰਵਾਈਕਲ ਸਕ੍ਰੀਨਿੰਗ ਕਰਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਇਸਨੂੰ ਟਾਲਣਾ ਨਹੀਂ ਚਾਹੀਦਾ।
ਸਰਵਾਈਕਲ ਸਕ੍ਰੀਨਿੰਗ ਮਹੱਤਵਪੂਰਣ ਹੈ ਕਿਉਂਕਿ ਇਹ ਇੱਕ ਆਮ ਵਾਇਰਸ ਨੂੰ ਲੱਭ ਸਕਦੀ ਹੈ ਜੋ ਸਰਵਿਕਸ ਦੇ ਸੈੱਲਾਂ ਵਿੱਚ ਤਬਦੀਲੀਆਂ ਪੈਦਾ ਕਰ ਸਕਦਾ ਹੈ।
ਜੇ ਇਹ ਤਬਦੀਲੀਆਂ ਦਾ ਇਲਾਜ ਨਾ ਕੀਤਾ ਗਿਆ, ਤਾਂ ਇਹ ਬਾਅਦ ਵਿੱਚ ਕੈਂਸਰ ਵਿੱਚ ਬਦਲ ਸਕਦੀਆਂ ਹਨ
ਕੁਝ ਲੋਕ ਟੈਸਟ ਬਾਰੇ ਸ਼ਰਮਿੰਦਾ ਜਾਂ ਚਿੰਤਿਤ ਮਹਿਸੂਸ ਕਰਦੇ ਹਨ।
ਇਹ ਪਿਛਲੇ ਨਕਾਰਾਤਮਕ ਤਜਰਬਿਆਂ ਕਾਰਨ ਹੋ ਸਕਦਾ ਹੈ, ਜਾਂ ਕਿਉਂਕਿ ਉਹ ਸੋਚਦੇ ਹਨ ਕਿ ਇਹ ਅਸੁਖਾਵਾਂ ਹੋਵੇਗਾ।
ਅਸੀਂ ਸਿੱਖਿਆ ਹੈ ਕਿ ਜਦੋਂ ਲੋਕ ਇਹ ਚੋਣ ਕਰ ਸਕਦੇ ਹਨ ਕਿ ਟੈਸਟ ਕਿਵੇਂ ਕੀਤਾ ਜਾਂਦਾ ਹੈ, ਉਹ ਆਪਣੇ ਆਪ ਨੂੰ ਹੋਰ ਨਿਯੰਤਰਣ ਵਿੱਚ ਅਤੇ ਹੋਰ ਆਰਾਮਦਾਇਕ ਮਹਿਸੂਸ ਕਰਦੇ ਹਨ।
ਕੀ ਤੁਸੀਂ ਜਾਣਦੇ ਹੋ ਹੁਣ ਤੁਸੀਂ ਆਪਣੇ ਸਰਵਾਈਕਲ ਸਕ੍ਰੀਨਿੰਗ ਟੈਸਟ ਲਈ ਪੋਜ਼ੀਸ਼ਨ ਚੁਣ ਸਕਦੇ ਹੋ?
ਤੁਸੀਂ ਚੁਣ ਸਕਦੇ ਹੋ ਕਿ ਆਪਣੀਆਂ ਟੰਗਾਂ ਨੂੰ ਮੋੜ ਕੇ ਅਤੇ ਥੋੜ੍ਹਾ ਖੋਲ੍ਹ ਕੇ ਪਿੱਠ ਕੇ ਬਲ ਲੇਟੋ ਜਾਂ ਤੁਸੀਂ ਆਪਣੀਆਂ ਟੰਗਾਂ ਹੌਲੀ ਜਿਹੀਆਂ ਖੋਲ੍ਹ ਕੇ, ਖੱਬੇ ਪਾਸੇ ਬਿਸਤਰੇ 'ਤੇ ਲੇਟ ਸਕਦੇ ਹੋ।
ਪਿੱਠ ਕੇ ਬਲ ਲੇਟਣਾ ਸਰੀਰਕ ਤੌਰ 'ਤੇ ਮੁਸ਼ਕਲ ਹੋ ਸਕਦਾ ਹੈ ਜਾਂ ਚਿੰਤਾ ਪੈਦਾ ਕਰ ਸਕਦਾ ਹੈ।
ਕੁਝ ਲੋਕਾਂ ਨੂੰ ਪਾਸੇ ਲੇਟਣਾ ਹੋਰ ਆਰਾਮਦਾਇਕ ਲੱਗਦਾ ਹੈ, ਜੋ ਟੈਸਟ ਨੂੰ ਹੋਰ ਸੁਖਦ ਬਣਾਉਣ ਵਿੱਚ ਮਦਦ ਕਰ ਸਕਦਾ ਹੈ।
"ਆਪਣੇ ਡਾਕਟਰ ਨੂੰ ਪੁੱਛੋ…ਜਾਂ ਆਪਣੀ ਪੋਜ਼ੀਸ਼ਨ ਦੀ ਚੋਣ ਬਾਰੇ ਮੀਟਿੰਗ ਤੋਂ ਪਹਿਲਾਂ ਜਾਂ ਦੌਰਾਨ ਨਰਸ ਨਾਲ ਗੱਲ ਕਰੋ।
ਉਹ ਤੁਹਾਨੂੰ ਪੂਰੇ ਪ੍ਰਕਿਰਿਆ ਦੌਰਾਨ ਰਹਿਨੁਮਾਈ ਦੇ ਸਕਣਗੇ।
ਤੁਹਾਡੀ ਸਿਹਤ ਮਹੱਤਵਪੂਰਣ ਹੈ, ਇਸ ਲਈ ਅਸੀਂ ਚਾਹੁੰਦੇ ਹਾਂ ਕਿ ਤੁਹਾਡੀ ਸਰਵਾਈਕਲ ਸਕ੍ਰੀਨਿੰਗ ਜਿੰਨੀ ਆਰਾਮਦਾਇਕ ਹੋ ਸਕੇ, ਹੋਵੇ।
ਤੁਸੀਂ ਚੁਣ ਸਕਦੇ ਹੋ ਜੋ ਤੁਹਾਡੇ ਲਈ ਸਭ ਤੋਂ ਵਧੀਆ ਹੈ।
